ਨਾ ਮੁਰਾਦ ਭਿਆਨਕ ਬੀਮਾਰੀ lumpy virus…ਜਾਣੋ ਇਸਦੇ ਲੱਛਣ, ਕਾਰਨ ਅਤੇ ਬਚਾਅ



ਕੁਝ ਮਹੀਨੇ ਪਹਿਲਾਂ ਜਾਨਵਰਾਂ ਖ਼ਾਸਕਰ ਗਾਵਾਂ ਵਿੱਚ ਇੱਕ ਬਿਮਾਰੀ ਫੈਲੀ, ਜੋ ਕਿੰਨੀਆਂ ਹੀ ਗਾਵਾਂ ਲਈ ਜਾਨਲੇਵਾ ਸਿੱਧ ਹੋਈ ਤੇ ਬਹੁਤ ਨੂੰ ਖੋਖਲਾ ਬਣਾ ਦਿੱਤਾ। ਇਸ ਬਿਮਾਰੀ ਦਾ ਨਾਂਅ lumpy virus ਹੈ।ਜਿਸਦੇ ਚਲਦੇ ਪਸ਼ੂ ਖਾਣਾ ਪੀਣਾ ਛੱਡ ਜਾਂਦੇ ਹਨ। ਪਸ਼ੂਆਂ ਦੇ ਸਰੀਰ ਉੱਪਰ ਫੋੜਿਆਂ ਵਾਂਗੂੰ ਚਮੜੀ ਬਾਹਰ ਆ ਜਾਂਦੀ ਹੈ।Progressive diary farm association,ਪੰਜਾਬ ਮੁਤਾਬਿਕ ਸੂਬੇ ਵਿੱਚ ਬਿਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਲਗਭਗ 22 ਲੱਖ ਗਾਵਾਂ ਸ਼ਿਕਾਰ ਹੋਈਆਂ, 3% ਗਾਵਾਂ ਦੀ ਇਸ ਨਾਲ ਮੌਤ ਹੋਈ ਅਤੇ 5% ਗਾਵਾਂ ਦਾ ਇਸ ਨਾਲ ਗਰਭਪਾਤ ਹੋਇਆ ।
ਇਹ ਬਿਮਾਰੀ ਸਰਹੱਦੀ ਇਲਾਕੇ ਰਾਜਸਥਾਨ ਤੇ ਗੁਜਰਾਤ ਤੋਂ ਸ਼ੁਰੂ ਹੋਈ ਅਤੇ ਨਾਲ ਦੇ ਇਲਾਕੇ ਜਿਵੇਂ ਹਰਿਆਣਾ ਤੇ ਪੰਜਾਬ ਵਿੱਚ ਵੀ ਫੈਲ ਗਈ।ਇਸ ਬਿਮਾਰੀ ਦੇ ਫੈਲਣ ਨਾਲ ਦੁੱਧ ਉਤਪਾਦ ਅਤੇ ਪਸ਼ੂਆਂ ਦੀ ਜਨਮ ਦਰ ਉੱਤੇ ਬਹੁਤ ਵੱਡਾ ਅਸਰ ਹੋਇਆ ਹੈ।ਮਨੁੱਖ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੈ।
ਪਸ਼ੂਆਂ ਵਿੱਚ ਫ਼ੈਲੀ ਇਸ ਬਿਮਾਰੀ ਕਾਰਨ ਬਹੁਤ ਗਾਵਾਂ ਦੀ ਜਾਨ ਗਈ ਜਿਸਦੇ ਚਲਦੇ ਡੇਅਰੀ ਕਿਸਾਨਾਂ, ਉਤਪਾਦਕਾਂ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨਾਲ ਹੀ ਉਤਪਾਦ ਵਿੱਚ ਕਮੀ ਤੇ ਮੰਗ ਵਧਣ ਕਾਰਨ ਦੁੱਧ ਉਦਯੋਗਕਾਂ ਵਲੋਂ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ।
ਇਸ ਬਿਮਾਰੀ ਕਾਰਨ ਹਰ ਵਰਗ ਨੇ ਹੀ ਘਾਟੇ ਦਾ ਸਾਹਮਣਾ ਕੀਤਾ।ਦੁੱਧ ਦੀ ਕਿੱਲਤ ਕਾਰਨ ਹਰ ਪੱਖ ਤੋਂ ਮਾਰ ਪੈ ਰਹੀ ਹੈ, ਜਿਸਦੇ ਚਲਦੇ ਹਰ ਖੇਤਰ ਵਿੱਚ ਮੁਸ਼ਕਿਲ ਆਈ ਹੈ।


ਜੋ ਲੋਕ ਬਿਲਕੁਲ ਹੀ ਪਸ਼ੂਆਂ ਦੇ ਆਸਰੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਸੀ,ਓਹਨਾਂ ਲਈ ਇਹ ਸਭ ਤੋਂ ਵੱਡਾ ਮੁਸ਼ਕਿਲ ਦਾ ਸਮਾਂ ਹੈ। ਕਈ ਡੇਅਰੀ ਕਿਸਾਨਾਂ ਦੀਆਂ ਸਾਰੀਆਂ ਹੀ ਗਾਵਾਂ ਇਸ ਬਿਮਾਰੀ ਦੀ ਲਪੇਟ ਵਿੱਚ ਆਈਆਂ ਹਨ ਤੇ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ ਹੈ।

ਲੱਛਣ: (Symptoms)
• ਪਹਿਲਾਂ ਪਹਿਲ ਹਲਕਾ ਬੁਖਾਰ ਹੋਣਾ।
• ਚਮੜੀ ਉੱਪਰ ਫੋੜਿਆਂ ਵਰਗੇ ਨਿਸ਼ਾਨ।
• ਮੂੰਹ ਅਤੇ ਸਾਹ ਦੀ ਨਾਲੀ ਵਿੱਚ ਵੀ ਫੋੜੇ ਹੋਣਾ।
• ਪਸ਼ੂਆਂ ਦਾ ਖਾਣ ਪੀਣ ਤੋਂ ਰਹਿ ਜਾਣਾ।
• ਬਿਮਾਰੀ ਕਾਰਨ ਦੁੱਧ ਦੀ ਮਾਤਰਾ ਘਟ ਜਾਣਾ।

ਕਾਰਨ: (Causes)
• ਇਹ ਚਮੜੀ ਦੀ ਲਾਗਤ ਬਿਮਾਰੀ ਹੈ।
• ਉੱਡਣ ਵਾਲੇ ਕੀੜੇ ਜਿਵੇਂ ਮੱਖੀਆਂ, ਮੱਛਰਾਂ ਤੇ ਚਿਚੜਾਂ ਤੋਂ ਫੈਲਦਾ ਹੈ।
• ਬਿਮਾਰੀ ਦੂਸ਼ਿਤ ਉਪਕਰਣਾਂ ਅਤੇ ਬਿਮਾਰੀ ਵਾਲੇ ਜਾਨਵਰਾਂ ਦੇ ਸੰਪਰਕ ਵਿਚ ਆਉਣ ਕਾਰਨ।

ਇਸ ਬਿਮਾਰੀ ਦਾ ਹਲੇ ਤੱਕ ਕੋਈ ਵੀ ਇਲਾਜ ਨਹੀਂ ਮਿਲ ਸਕਿਆ ਹੈ। ਕੁਝ ਜਾਂਚ ਤੋਂ ਬਾਅਦ ਇਸਦੇ ਬਚਾਅ ਲਈ ਕੁਝ guidelines ਆਈਆਂ ਹਨ।

ਬਚਾਅ: (Precautions)
• ਬਿਮਾਰ ਹੋਏ ਜਾਨਵਰਾਂ ਨੂੰ ਦੂਜੇ ਜਾਨਵਰਾਂ ਤੋਂ ਦੂਰ ਰੱਖਣਾ।
• ਘਰ ਦੇ ਬਾਹਰ ਅਤੇ ਜਾਨਵਰਾਂ ਦੇ ਆਸ ਪਾਸ ਕਲੀ ਦਾ ਘੇਰਾ ਬਣਾਉਣਾ।
• ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ।
• ਸਮਾਂ ਰਹਿੰਦੇ ਡਾਕਟਰ ਨਾਲ ਸੰਪਰਕ ।

1 Comment

Leave a Comment

Your email address will not be published.

Start typing and press Enter to search