ਕੀ RAVNEET BITTU ਖਿਲਾਫ ਸਰਕਾਰੀ DUTY ਵਿੱਚ ਵਿਘਨ ਦੀ ਹੋਵੇਗੀ ਕਾਰਵਾਈ?

ਬੀਤੇ ਕੱਲ੍ਹ ਲੁਧਿਆਣਾ ਦੇ ਇੱਕ ਨਿੱਜੀ ਸਲੂਨ ਵਿੱਚ ਵਾਲ ਕਟਵਾ ਰਹੇ ਪੰਜਾਬ ਦੇ ਸਾਬਕਾ FOOD SUPPLY MINISTER BHARAT BHUSHAN ASHU ਨੂੰ ਗ੍ਰਿਫਤਾਰ ਕਰਨ ਪੁੱਜੀ PUNJAB VIGILANCE BUREAU ਦੀ TEAM ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ LUDHIANA ਤੋਂ MEMBER PARLIAMENT ਰਵਨੀਤ ਬਿੱਟੂ ਨੇ ਵਿਜੀਲੈਂਸ ਵਿਭਾਗ ਦੀ ਟੀਮ ਨੂੰ ARREST WARRANT ਦਿਖਾਉਣ ਲਈ ਕਿਹਾ।

ਅੱਧਾ ਘੰਟਾ ਦੇ ਕਰੀਬ ਚਲੇ ਇਸ HIGH VOLTAGE DRAMA ਦੀ VIDEO SOCIAL MEDIA ਤੇ ਖੂਬ VIRAL ਹੋ ਰਹੀ ਹੈ। VIDEO ਵਿੱਚ ਸਾਬਕਾ ਮੰਤਰੀ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਰਾਹ ਰੋਕਦੇ ਵਿਜੀਲੈਂਸ ਅਧਿਕਾਰੀਆਂ ਨੂੰ ਬਿੱਟੂ ਵੱਲੋਂ ਸ਼ਰੇਆਮ ਧੱਕੇ ਮਾਰੇ ਵੀ ਸਾਫ ਨਜ਼ਰ ਆ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਉਚ ਅਧਿਕਾਰੀਆਂ ਦੇ ਕਹਿਣ ਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ POLICE COMMISSIONER OF LUDHIANA ਨੂੰ ਬਿੱਟੂ ਖਿਲਾਫ COMPLAINT ਦਿੱਤੀ ਹੈ ਅਤੇ DUTY ਵਿਚ ਵਿਘਨ ਪਾਉਣ ਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਸਾਬਕਾ ਮੰਤਰੀ ਆਸ਼ੂ ਖਿਲਾਫ ਅਨਾਜ ਘੋਟਾਲੇ ਨੂੰ ਲੈ ਕੇ ਇੱਕ ਪਰਚਾ ਦਰਜ ਹੋਇਆ ਹੈ ਅਤੇ ਇਸ ਸਿਲਸਿਲੇ ਵਿੱਚ ਹੀ ਵਿਜੀਲੈਂਸ ਵਿਭਾਗ ਦੀ ਟੀਮ ਉਹਨਾਂ ਦੀ ਗ੍ਰਿਫਤਾਰੀ ਲਈ ਪਹੁੰਚੀ ਸੀ।

ਇਸ ਤੋਂ ਪਹਿਲਾਂ ਆਸ਼ੂ ਸਮੇਤ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਬੀਤੇ ਕੱਲ੍ਹ ਮੋਹਾਲੀ ਵਿਖੇ ਸਥਿਤ ਪੰਜਾਬ ਵਿਜੀਲੈਂਸ ਵਿਭਾਗ ਦੇ ਦਫਤਰ ਮੂਹਰੇ ਧਰਨਾ ਦਿੰਦੇ ਹੋਏ ਗ੍ਰਿਫਤਾਰੀ ਦੇਣ ਪਹੁੰਚੇ ਸਨ ਪਰ ਉਸ ਸਮੇਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

1 Comment

Leave a Comment

Your email address will not be published.

Start typing and press Enter to search