AMRITPAL SINGH ਖਿਲਾਫ CHRISTIAN COMMUNITY ਦਾ PROTEST; ਉਤਰੇ ਸੜਕਾਂ ‘ਤੇ
WARIS PUNJAB DE ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਈਸਾਈ ਭਾਈਚਾਰੇ ਦੇ ਇਸ਼ਟ ਪ੍ਰਭੂ ਯਿਸੂ ਮਸੀਹ ਖਿਲਾਫ ਕੀਤੀ ਵਿਵਾਦਿਤ ਟਿਪਣੀ ਤੋਂ ਬਾਅਦ ਅੱਜ PUNJAB ਦਾ ਮਾਹੌਲ ਗਰਮਾਇਆ ਨਜ਼ਰ ਆ ਰਿਹਾ ਹੈ।
BHAYI AMRITPAL SINGH ਨੇ ਇੱਕ ਸਮਾਗਮ ਦੀ STAGE ਤੋਂ STATEMENT ਦਿੰਦਿਆਂ ਕਿਹਾ ਸੀ ਕਿ JESUS ਨੂੰ ਜਦੋ ਸੂਲੀ ਤੇ ਟੰਗਿਆ ਜਾ ਰਿਹਾ ਸੀ ਤਾਂ ਉਹ ਆਪਣੇ ਆਪ ਨੂੰ ਨਹੀਂ ਸੀ ਬਚਾ ਪਾਏ।

ਇਸ ਵਿਵਾਦਿਤ ਬਿਆਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਲਗਾਤਾਰ ਅੰਮ੍ਰਿਤਪਾਲ ਦਾ ਵਿਰੋਧ ਕਰਦੇ ਹੋਏ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸਮੁਚਾ ਈਸਾਈ ਭਾਈਚਾਰਾ 17 OCTOBER ਨੂੰ JALANDHAR ਵਿਖੇ PROTEST ਕਰਕੇ HIGHWAY JAM ਕਰੇਗਾ ਅਤੇ ਇਸੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੱਜ ਸਮੂਚੀ ਈਸਾਈ ਕੌਮ ਵਲੋਂ ਇਹ ਚੱਕਾ ਜਾਮ ਕੀਤਾ ਗਿਆ ਹੈ ।

ਈਸਾਈ ਭਾਈਚਾਰੇ ਦੇ ਆਗੂਆਂ ਦਾ ਸਾਫ ਕਹਿਣਾ ਹੈ ਕਿ ਓਹਨਾ ਦਾ ਇਹ ਪ੍ਰਦਰਸ਼ਨ ਸਿੱਖ ਕੌਣ ਜਾਂ ਸਿੱਖ ਭਾਈਚਾਰੇ ਦੇ ਖਿਲਾਫ ਨਹੀਂ ਹੈ ਬਲਕਿ ਸਿਰਫ ਤੇ ਸਿਰਫ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੈ ਜਿਸਨੇ ਪ੍ਰਭੂ ਯਿਸੂ ਮਸੀਹ ਬਾਰੇ ਮੰਦਾ ਬੋਲਿਆ ਹੈ ।
