“ਆਜ਼ਾਦ ਭਾਰਤ” ਵਿਚ “ਗੁਲਾਮ” “BILKIS BANO”


ਇੱਕ ਪਾਸੇ ਸਾਰਾ ਦੇਸ਼ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਮਨਾ ਰਿਹਾ ਹੋਵੇ, ਦੇਸ਼ ਦੇ ਹਰ ਘਰ ਤੇ ਤਿਰੰਗਾ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੋਵੇ ਅਤੇ ਦੇਸ਼ ਵਿਚ 500 ਕਰੋੜ ਤੋਂ ਵੱਧ ਦੀ ਕੀਮਤ ਦੇ ਤਿਰੰਗੇ ਹੀ ਵਿਕ ਜਾਣ, ਪਰ ਦੂਜੇ ਪਾਸੇ ਦੇਸ਼ ਦੀ ਇੱਕ ਐਸੀ ਬੇਬਸ ਮਹਿਲਾ ਜਿਸਨੂੰ “ਆਜ਼ਾਦ ਦੇਸ਼” ਵਿਚ, “ਆਜ਼ਾਦੀ ਵਾਲੇ ਦਿਨ” “ਗੁਲਾਮ” ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੋਵੇ, ਸੋਚੋ ਉਸਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ।
ਇਥੇ ਅਸੀਂ ਗੱਲ ਕਰ ਰਹੇ ਹਾਂ “BILKIS BANO” ਦੀ

2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਮ ਦੀ ਔਰਤ ਜੋਕਿ ਗਰਭਵਤੀ ਸੀ ਤੇ ਉਸਦੇ ਨਾਲ ਉਸਦੀ ਬੇਟੀ ਵੀ ਸੀ ਗਰਭਵਤੀ ਮਹਿਲਾ ਦਾ 11 ਹਿੰਦੂ ਧਰਮ ਨਾਲ ਸਬੰਧ ਰੱਖਦਿਆਂ ਵਲੋਂ ਗੈਂਗਰੇਪ ਕੀਤਾ ਗਿਆ ,ਓਸਦੀ ਬੇਟੀ ਤੇ ਪਰਿਵਾਰ ਦੇ 7 ਜੀਆਂ ਦਾ ਕਤਲ ਕਰ ਦਿੱਤਾ ਗਿਆ। ਦੰਗਿਆਂ ਦੌਰਾਨ ਬਹੁਤ ਸਾਰੇ ਪਰਿਵਾਰਾਂ ਵਲੋਂ ਜ਼ਿੱਲਤ ਦਾ ਸਾਹਮਣਾ ਕੀਤਾ ਗਿਆ,ਪਰ ਬਿਲਕਿਸ ਬਾਨੋ ਨੇ ਜੋ ਸੰਤਾਪ ਹੰਢਾਇਆ ਉਸਦਾ ਹਰਜ਼ਾਨਾ ਸਰਕਾਰ ਵੀ ਭਰਨ ਵਿੱਚ ਨਾਕਾਮ ਰਹੀ ਹੈ।
ਹਾਲ ਹੀ ਵਿੱਚ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਦਿਨ ਜਿੱਥੇ ਸਾਰਾ ਦੇਸ਼ independence day ਮਨਾ ਰਿਹਾ ਸੀ ਉੱਥੇ ਹੀ ਗੁਜਰਾਤ ਸਰਕਾਰ ਵਲੋਂ ਬਿਲਕਿਸ ਬਾਨੋ ਦੇ 11 ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ।


ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਓਹ ਇਹ ਸਜ਼ਾ ਭੁਗਤ ਵੀ ਰਹੇ ਸੀ ,ਪਰ ਅਚਾਨਕ 15 ਅਗਸਤ ਨੂੰ ਸੁਣਾਏ ਗਏ ਫੈਸਲੇ ਨੇ ਜਿਥੇ ਬਿਲਕਿਸ ਬਾਨੋ ਨੂੰ ਹਿਲਾ ਕੇ ਰੱਖ ਦਿੱਤਾ ਓਥੇ ਹੀ ਦੇਸ਼ ਵਿੱਚ ਮੌਜੂਦ ਹੋਰ ਵੀ ਕਈ ਬਿਲਕਿਸ ਬਾਨੋਆਂ ਨੂੰ ਵੀ ਝੰਜੋੜਿਆ।
ਰਿਹਾਅ ਕਰਨ ਦੇ ਕਾਰਨ ਪੁੱਛਣ ਉੱਪਰ ਕਮੇਟੀ ਵਿੱਚ ਮੌਜੂਦ BJP ਵਿਧਾਇਕ ਸੀ ਕੇ ਰਾਉਲਜੀ ਦਾ ਬੇਵਕੂਫਾ ਬਿਆਨ ਆਇਆ ਕਿ ਰੇਪ ਕਰਨ ਵਾਲੇ ਮੁਲਜ਼ਮ ਬ੍ਰਾਹਮਣ ਨੇ ਓਹਨਾਂ ਦੇ ਚੰਗੇ ਸੰਸਕਾਰ ਨੇ। ਇਸ ਬਿਆਨ ਨੇ ਸਾਫ ਕਰ ਦਿੱਤਾ ਕਿ BJP ਵੀ ਅੰਗਰੇਜ਼ਾਂ ਦੀ ਨੀਤੀ ‘ਫਾੜੋ ਅਤੇ ਰਾਜ ਕਰੋ ‘ ਉੱਤੇ ਚਲਦੀ ਹੈ। RELIGION CARD ਅੱਗੇ ਰੱਖ ਕੇ ਰਾਜਨੀਤੀ ਹੋ ਰਹੀ ਹੈ।
ਭਾਰਤ ਵਰਗਾ ਸਮਾਜਵਾਦੀ ਦੇਸ਼ ਜਿਸਦਾ ਆਪਣਾ ਸੰਵਿਧਾਨ ਹੈ ਜਿੱਥੇ ਲੋਕ ਰਾਜ ਚਲਦਾ ਹੈ ਉੱਥੇ ਤਾਨਾਸ਼ਾਹੀ ਵਰਗੇ ਰਾਜ ਦਾ ਮਾਹੌਲ ਹੋਣਾ ਸ਼ੋਭਾ ਨਹੀਂ ਦਿੰਦਾ। ਲੋਕਾਂ ਦੁਆਰਾ ਚੁਣੇ ਗਏ ਨੇਤਾ ਦੀ ਇਸ ਉਪਰ ਚੁੱਪੀ ਤੇ ਇਹ ਜਤਾਉਣਾ ਜਿਸ ਤਰ੍ਹਾਂ ਕੁਝ ਨਹੀਂ ਹੋਇਆ ਵੱਡੇ ਸਵਾਲ ਖੜੇ ਕਰਦਾ ਹੈ।
ਇਹ ਸਿਰਫ ਇਕ ਬਿਲਕਿਸ ਬਾਨੋ ਦੀ ਗੱਲ ਨਹੀਂ ਹੈ।ਦਿੱਲੀ ਵਿਚ ਹੋਏ ਦਾਮਿਨੀ ਰੇਪ ਕੇਸ ਤੇ ਪਤਾ ਹੀ ਨਹੀਂ ਹੋਰ ਕਿੰਨੀਆਂ ਹੀ ਬਿਲਕਿਸ ਤੇ ਦਾਮਿਨੀ ਆਪਣੇ ਅੰਦਰ ਸਭ ਸਮੇਟੀ ਬੈਠੀਆਂ ਹਨ।ਕਿੰਨੀਆਂ ਹੀ ਆਪਣੀ ਜਾਨ ਗਵਾ ਚੁੱਕੀਆਂ ਹਨ ਤੇ ਕਿੰਨੀਆਂ ਹੀ ਗੁਨਾਹਗਾਰਾਂ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੀਆਂ ਹਨ।
ਗਿਣਤੀ ਕੁ ਕੇਸ ਅੱਗੇ ਆ ਜਾਂਦੇ ਹਨ ਪਰ ਬਹੁਤ ਸਾਰੇ ਇੱਜ਼ਤ ਤੇ ਕਾਨੂੰਨ ਦੀ ਢਿਲ ਹੇਠ ਆ ਬਿਨਾਂ ਨਤੀਜੇ ਤੋਂ ਹੀ ਦਮ ਤੋੜ ਦਿੰਦੇ ਹਨ।ਸਭ ਤੋਂ ਵੱਡਾ ਦੋਸ਼ ਕਾਨੂੰਨ ਵਿਵਸਥਾ ਦਾ ਹੈ।ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਕਾਨੂੰਨ ਤਾਂ ਬਹੁਤ ਨੇ ਪਰ ਕਾਨੂੰਨਾਂ ਵਿੱਚ ਉਸ ਤੋਂ ਵੀ ਵੱਧ loop hole ਹਨ।
ਭਾਰਤ ਵਿੱਚ 2001 ਤੋਂ 2018 ਦਰਮਿਆਨ ਕੁੱਲ 449,092 (28·1%) ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਸਨ। ਬਲਾਤਕਾਰ ਦੇ ਅਪਰਾਧ ਦੀ ਦਰ 2001 ਵਿੱਚ 3.1 (95% CI 3.1–3.2) ਅਤੇ 4.9 (95% CI 4·9–5·) ਸੀ। 0) 2018 ਵਿੱਚ ਪ੍ਰਤੀ 100,000 ਔਰਤਾਂ ਅਤੇ ਲੜਕੀਆਂ ਸੀ।
ਕਾਨੂੰਨ ਤਾਂ ਮੌਜੂਦ ਨੇ ,ਪਰ ਕਾਨੂੰਨ ਦੇ ਰਖਵਾਲੇ ਤੇ ਕਾਨੂੰਨ ਦੀ ਵਿਵਸਥਾ ਨੂੰ ਸੰਭਾਲਣ ਵਾਲੇ ਹੀ ਜੇਕਰ ਠੀਕ ਨਹੀਂ ਹੋਣਗੇ ਤਾਂ ਫ਼ਿਰ ਸਹੀ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੈ।

The India’s daughter documentary ਜਿਸ ਵਿਚ ਦਾਮਿਨੀ ਕੇਸ ਦੇ ਮੁਲਜ਼ਮ ਬਹੁਤ ਹੀ ਮਾਣ ਨਾਲ ਕਹਿ ਰਹੇ ਹਨ ਕਿ ਓਹਨਾਂ ਨੇ ਜੋ ਕੀਤਾ ਓਹਨਾਂ ਨੂੰ ਕੋਈ ਪਛਤਾਵਾ ਨਹੀਂ, ਓਹਨਾਂ ਨੂੰ ਦਰਦਨਾਕ ਸਜ਼ਾ ਦੇਣ ਦੀ ਬਜਾਇ ਸਰਕਾਰ ਵਲੋਂ documentary ਨੂੰ ਹੀ ban ਕਰ ਦਿੱਤਾ ਗਿਆ।
ਅਫ਼ਸੋਸ ਕਿ ਕਿਸੇ ਨੇ ਵੀ ਇਸ ਉਪਰ ਗੱਲ ਨਹੀਂ ਕੀਤੀ।ਇਸ ਫੈਸਲੇ ਦਾ ਵਿਰੋਧ ਨਹੀਂ ਕੀਤਾ। ਬਿਲਕਿਸ ਬਾਨੋ ਦੇ ਜ਼ਖਮਾਂ ਨੂੰ ਫੇਰ ਤੋਂ ਹਰਾ ਕਰ ਕਿੰਨੀਆਂ ਹੋਰ ਕੁੜੀਆਂ – ਔਰਤਾਂ ਦੀ ਇਜ਼ੱਤ ਤੇ ਜ਼ਿੰਦਗੀ ਲਈ ਖਤਰਾ ਖੜਾ ਕਰ ਦਿੱਤਾ ਹੈ।
ਜਦੋਂ ਤਕ ਕਾਨੂੰਨ ਦੇ ਰਖਵਾਲੇ ਤੇ ਇਸਦੀ ਵਿਵਸਥਾ ਨੂੰ ਸੰਭਾਲਣ ਵਾਲੇ ਸਹੀ ਨਹੀਂ ਹੋਣਗੇ ਓਦੋਂ ਤਕ ਕੁਝ ਵੀ ਸਹੀ ਨਹੀਂ ਹੋ ਸਕਦਾ। ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਜੋ ਹਰ ਇਕ ਦੀ ਰੂਹ ਕੰਬ ਜਾਏ, ਰੇਪ ਕਰਨ ਬਾਰੇ ਤਾਂ ਕੀ ਇਸ ਬਾਰੇ ਸੋਚਣ ਤੋਂ ਵੀ ਡਰਨ।

1 Comment

Leave a Comment

Your email address will not be published.

Start typing and press Enter to search