April 25, 2018
Punjab

ਨਵੇਂ ਸਾਇਨ ਬੋਰਡਾਂ ਤੇ ਪੰਜਾਬੀ ਭਾਸ਼ਾ ਰਹੇਗੀ ਪਹਿਲੇ ਸਥਾਨ ਤੇ

Ludhiana Highlights | ਮਾਲਵਾ ਯੂਥ ਫੇਡਰੇਸ਼ਨ ਦੇ ਪ੍ਰਧਾਨ ਲੱਖਾਂ ਸਿਧਾਣਾ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਨੂੰ ਪਹਿਲੇ ਦਰਜੇ ਤੇ ਰੱਖਣ ਲਈ ਚਲਾਈ ਗਈ ਮੁਹਿੰਮ ਜਿਸ ਵਿਚ ਨੌਜਵਾਨਾਂ ਵਲੋਂ ਸਰਕਾਰ ਨੂੰ ਸੁਚੇਤ ਕਰਨ ਲਈ ਹਿੰਦੀ ਅਤੇ ਅੰਗਰੇਜ਼ੀ ਵਿਚ ਲਗੇ ਸਾਇਨ ਬੋਰਡਾਂ ਤੇ ਕਾਲਖ ਫੇਰੀ ਗਈ ਸੀ । ਇਸ ਕੇਸ ਵਿਚ ਪੁਲਿਸ ਨੇ ਲੱਖਾਂ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਨੂੰ ਜੇਲ ਭੇਜ ਦਿੱਤੋ ਸੀ ।

ਪਰ ਇਸ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਨਵੇਂ ਬਣ ਰਹੇ ਸਾਇਨ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦੇ ਦਿੱਤਾ ਹੈ । ਨਵੇਂ ਬਣ ਰਹੇ ਬੋਰਡਾਂ ਤੇ ਹੁਣ ਹਿੰਦੀ ਨਜ਼ਰ ਨਹੀਂ ਆਵੇਗੀ ਅਤੇ ਸਿਰਫ ਪੰਜਾਬੀ-ਅੰਗਰੇਜ਼ੀ ਹੀ ਨਜ਼ਰ ਆਵੇਗੀ । ਪੰਜਾਬ ਸਰਕਾਰ ਲੋਕ ਨਿਰਮਾਣ ਵਿਭਾਗ ਨੇ ਬਠਿੰਡਾ ਅੰਮ੍ਰਿਤਸਰ ਸ਼ਾਹਰਾਹ ਉਸਾਰਨ ਵਾਲੀ ਕੰਪਨੀ ਨਾਲ ਮੁਲਾਕਾਤ ਕਰਕੇ ਨਵੇਂ ਲੱਗਣ ਵਾਲੇ ਸਾਇਨ ਬੋਰਡਾਂ ਤੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖਣ ਦੇ ਹੁਕਮ ਜਾਰੀ ਕੀਤੇ ਹਨ ।Related Posts